ਮੋਹਿੰਦਰ ਕੌਰ ਭਮਰਾ ਅਤੇ ਪੰਜਾਬੀ ਡਿਸਕੋ
ਡਿਸਕੋ 1960 ਦੇ ਦੌਰਾਨ ਵਿਚ ਰਾਕ ਮਿਊਜ਼ਿਕ ਦੇ ਗਲਬੇ ਅਤੇ ਡਾਂਸ ਨਾਲ ਜੁੜੀਆਂ ਹੋਈਆਂ ਗ਼ਲਤ ਧਾਰਨਾਵਾਂ ਨੂੰ ਚੁਣੌਤੀ ਦੇਣ ਵੱਜੋਂ ਹੋਂਦ ਵਿਚ ਆਇਆ। ਇਹ ਮੁੱਖ ਰੂਪ ਵਿੱਚ ਅਫ਼੍ਰੀਕੀ ਅਮਰੀਕਨ, ਲੈਟਿਨੋ, ਇਟਾਲੀਅਨ ਅਮਰੀਕਨ, ਅਤੇ ਵੰਨ ਸਵੰਨਲਿੰਗ ਭਾਈਚਾਰਿਆਂ ਵਿਚ ਮਸ਼ਹੂਰ ਸੀ। ਪਰ ਜਦ ਵੀ ਅਸੀਂ ਡਿਸਕੋ ਬਾਰੇ ਸੋਚਦੇ ਹੈਂ, ਸ਼ਾਦੀ ਤਸੱਵਰ ਵਿਚ ਸ਼ਾਇਦ ਹੀ ਪੰਜਾਬੀ ਡਿਸਕੋ ਨਾਮ ਦੀ ਕੋਈ ਸ਼ੈ ਆਉਂਦੀ ਹੋਏਗੀ। ਪਰ ਅਕਤੂਬਰ ਵਿਚ ਇਹ ਸ਼ਬਦ ਮੁੜ ਚਰਚਾ ਵਿਚ ਆਇਆ ਕਿਉਂਕਿ ਲੋਸ ਏੰਜੇਲੇਸ ਸਥਿਤ ਨਯਾ ਬੀਟ ਰਿਕਾਰਡਸ ਨੇ ਮੋਹਿੰਦਰ ਕੌਰ ਭਮਰਾ ਦੀ 1982 ਦੀ ਐਲਬਮ ਪੰਜਾਬੀ ਡਿਸਕੋ ਨੂੰ ਮੁੜ ਰਿਲੀਜ਼ ਕੀਤਾ।
ਪੰਜਾਬੀ ਡਿਸਕੋ ਐਲਬਮ ਪਹਿਲਾਂ ਬ੍ਰਿਟਿਸ਼ ਏਸ਼ੀਆਈ ਡਾਂਸਫਲੋਰ ਰਿਕਾਰਡਸ ਵਿਚੋਂ ਇੱਕ ਸੀ, ਪਰ ਇਸਦੀ ਮਾੜੀ ਡਿਸਟ੍ਰਿਬ੍ਯੂਸ਼ਨ ਕਾਰਨ ਇਹ ਦਹਾਕਿਆਂ ਲਈ ਲੋਪ ਹੋ ਗਿਆ। ਹੁਣ ਇਸਦੇ ਮੁੜ ਰਿਲੀਜ਼ ਮਗ਼ਰੋਂ ਕੁਲਜੀਤ ਭਮਰਾ ਅਤੇ ਉਨ੍ਹਾਂ ਦੀ ਮਾਂ ਮੋਹਿੰਦਰ ਕੌਰ ਭਮਰਾ ਨੂੰ ਆਖ਼ਰਕਾਰ ਬਣਦੀ ਪਛਾਣ ਮਿਲ ਰਹੀ ਹੈ।
25 ਸਿਤੰਬਰ, 2025 ਨੂੰ ਦਾ ਗਾਰਡੀਅਨ ਵਿਚ ਛਪੈ ਲੇਖ ਚ ਡੀ-ਜੇ ਰਾਘਵ ਮਨੀ ਆਖਦੇ ਨੇ - ਪੰਜਾਬੀ ਡਿਸਕੋ ਬ੍ਰਿਟਿਸ਼ ਏਸ਼ੀਆਈ ਮੌਸੀਕੀ ਦੀ ਇੱਕ 'ਹੋਲੀ ਗਰੈਲ' ਹੈ, ਯਾਨੀ ਇਸਦਾ ਬ੍ਰਿਟਿਸ਼ ਏਸ਼ੀਆਈ ਮਿਊਜ਼ਿਕ ਵਿਚ ਯੋਗਦਾਨ ਲਾਸਾਨੀ ਹੈ। ਉਹ ਕਹਿੰਦੇ ਨੇ - ਇਸਦੀ ਮੌਜੋਦਗੀ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ। ਬਹੁਤ ਚਿਰ ਤੋਂ ਇਹ ਸੌਗਾਤ ਦੁਨੀਆਂ ਤੋਂ ਗਵਾਚੀ ਰਹੀ, ਪਰ ਹੁਣ ਅਸੀਂ ਇਸਨੂੰ ਇਸਦੇ ਸ਼ਾਨਦਾਰ ਰੂਪ ਵਿਚ ਦੋਬਾਰਾ ਸੁਣ ਸਕਦੇ ਹਨ ।
1982 ਵਿੱਚ ਲੰਡਨ ਵਿੱਚ ਰਿਕਾਰਡ ਕੀਤਾ ਗਿਆ, ਨੌਂ-ਟਰੈਕ ਵਾਲਾ ਇਹ ਐਲਬਮ ਨਿਰਮਾਤਾ ਕੁਲਜੀਤ ਭਮਰਾ ਦੀਆਂ ਸੁਰੀਲੀਆਂ ਸਿੰਥੇਸਾਈਜ਼ਰ ਧੁਨਾਂ ਅਤੇ ਹੈਮਰਿੰਗ ਡਰੱਮ ਮਸ਼ੀਨ ਦੀ ਆਵਾਜ਼ ਨੂੰ ਉਨ੍ਹਾਂਦੀ ਰਿਵਾਇਤੀ ਸੰਗੀਤ ਵਿਚ ਤਾਲੀਮ-ਯਾਫ਼ਤਾ ਮਾਂ, ਮਹਿੰਦਰ ਕੌਰ ਭਮਰਾ ਦੇ ਪੰਜਾਬੀ-ਭਾਸ਼ਾ ਵਿੱਚ ਕੀਤੀ ਲੋਕ ਗਾਇਕੀ ਨਾਲ ਜੋੜਦਾ ਹੈ। ਥੋੜੀ ਐਸਿਡ ਹਾਊਸ ਦੀ ਵਰਤੋਂ , ਕੁਝ ਉੱਤਰੀ ਭਾਰਤੀ ਪਰੰਪਰਾ ਅਤੇ ਕੁਝ ਡਿਸਕੋ-ਫੰਕ, ਰਿਕਾਰਡ ਇੱਕ ਅਣਸੁਣੇ ਕਿੱਸੇ ਵਾਂਗ ਸੀ : ਭੰਗੜੇ ਦੀਆਂ ਦੱਖਣੀ ਏਸ਼ੀਆਈ ਫਿਊਜ਼ਨ ਆਵਾਜ਼ਾਂ ਦੀ ਹਾਲੇ ਸ਼ੁਰੂਆਤ ਹੀ ਹੋਈ ਸਨ; ਏਸ਼ੀਅਨ ਅੰਡਰਗਰਾਊਂਡ ਦਾ ਮੁੱਖ ਧਾਰਾ ਕਰਾਸਓਵਰ ਸੰਗੀਤ ਇੱਕ ਦਹਾਕੇ ਤੋਂ ਵੱਧ ਦੂਰ ਸੀ; ਅਤੇ ਬ੍ਰਿਟਿਸ਼ ਏਸ਼ੀਅਨ ਡਾਇਸਪੋਰਾ ਡਿਸਕੋ ਦੀ ਬਜਾਏ ਵਿਆਹਾਂ ਸ਼ਾਦੀਆਂ ਵਿਚ ਜਾਂਦਾ ਸ਼ਿਰਕਤ ਕਰਦੀ ਸੀ ।
ਸਿਰਫ਼ 500 ਕਾਪੀਆਂ ਤੱਕ ਸੀਮਿਤ, Punjabi Disco ਆਪਣੀ ਰਿਲੀਜ਼ ਦੇ ਤੁਰੰਤ ਬਾਅਦ ਹੀ ਗਾਇਬ ਹੋ ਗਿਆ। ਜਿਵੇਂ ਹੀ ਇਹ ਬਾਹਰ ਆਇਆ, ਓਦੋਂ ਹੀ ਮਾਰਕੀਟ ਤੋਂ ਲਾਪਤਾ ਹੋ ਗਿਆ — ਮੋਹਿੰਦਰ ਕੌਰ ਭਮਰਾ ਵਾਪਸ ਸਿੱਖ ਵਿਆਹਾਂ ‘ਤੇ ਗਾਉਣ ਲੱਗ ਪਈਆਂ ਅਤੇ ਕੁਲਜੀਤ ਹੀਰਾ ਵਰਗੀਆਂ ਟੋਲੀਆਂ ਲਈ ਭੰਗੜਾ ਰਿਕਾਰਡ ਬਣਾਉਣ ਵਿੱਚ ਜੁਟ ਗਿਆ। ਜਿਹੜੇ ਲੇਬਲ ਨੇ ਇਹ ਰਿਕਾਰਡ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਉਹਨਾਂ ਨੇ ਹੀ ਇਹ ਆਇਡੀਆ ਚੁਰਾ ਲਿਆ, ਜਿਸ ਕਰਕੇ ਪਰਿਵਾਰ ਨੂੰ ਬਿਨਾਂ ਕਿਸੇ ਵੰਡ (ਡਿਸਟ੍ਰੀਬਿਊਸ਼ਨ) ਦੇ ਇਹ ਰਿਕਾਰਡ ਖੁਦ ਹੀ ਜਾਰੀ ਕਰਨਾ ਪਿਆ। ਪਰ ਅਫਸੋਸ ਕਿ ਇਹ ਜਲਦੀ ਹੀ ਸਮੇਂ ਅਤੇ ਹਾਲਾਤਾਂ ਤੋਂ ਹਾਰ ਕੇ ਮਾਰਕਿਟ ਤੋਂ ਗਾਇਬ ਹੋ ਗਿਆ।
ਮੋਹਿੰਦਰ ਨੇ 1960 ਦੇ ਟਾਈਮ ਇੰਗਲੈਂਡ ਵਿਚ ਪਰਵਾਸ ਕੀਤਾ ਸਨ। ਉਸ ਵਕ਼ਤ ਉਹ ਧਾਰਮਿਕ ਗੀਤ ਗਾਉਂਦੇ ਸਨ। ਫੇਰ ਹੌਲੀ ਹੌਲੀ ਉਨ੍ਹਾਂ ਵਿਆਹ ਸ਼ਾਦੀਆਂ ਵਿਚ ਗਾਣਾ ਸ਼ੁਰੂ ਕੀਤਾ। ਜਦੋਂ 1970 ਨੇ ਬੂਹਾ ਖੜਕਾਇਆ, ਮੋਹਿੰਦਰ ਨੂੰ ਔਰਤਾਂ ਦੇ ਪ੍ਰਤੀ ਹੋ ਰਹੇ ਭੇਦਭਾਵ ਅਤੇ ਉਨ੍ਹਾਂ ਦੀ ਆਜ਼ਾਦੀ ਤੇ ਲੱਗੀ ਪਾਬੰਦੀਆਂ ਪਰੇਸ਼ਾਨ ਕਰਨ ਲਗ ਪਾਈਆਂ। ਗਾਰਡੀਅਨ ਨੂੰ ਉਹ ਕਹਿੰਦੇ ਨੇ - ਉਸ ਵਕ਼ਤ ਬ੍ਰਿਟੇਨ ਵਿਚ ਵਿਤਕਰਾ ਬਹੁਤ ਸੀ, ਅਤੇ ਸਿਰਫ ਪਰਿਵਾਰਿਕ ਫੰਕਸ਼ਨਾਂ ਵਰਗੇ ਕੁਝ ਕੁ ਥਾਵਾਂ ਦਾ ਹੀ ਦੱਖਣ ਏਸ਼ਿਆਈ ਲੋਕ ਆਨੰਦ ਮਾਣ ਸਕਦੇ ਸੀ, ਪਰ ਓਥੇ ਵੀ ਔਰਤਾਂ ਨੂੰ ਵੱਖ ਰੱਖਿਆ ਜਾਂਦਾ ਸੀ।
1970 ਅਤੇ 1980 ਦੇ ਦਰਮਿਆਨ, ਮੋਹਿੰਦਰ ਨੇ ਪੰਜਾਬੀ ਮਿਊਜ਼ਿਕ ਦਾ ਰੂਪ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ। ਬ੍ਰਿਟਿਸ਼ ਏਸ਼ੀਆਈ ਡਾਂਸ ਫਲੋਰ ਨੂੰ ਇੱਕ ਨਵੀ ਪਛਾਣ ਦਿੱਤੀ ਆਪਣੀ ਐਲਬਮ ਰਾਹੀਂ। 1978 ਵਿਚ ਜਦ Saturday Night fever ਹੋਂਦ ਚ ਆਇਆ, ਲੋਕਾਂ ਵਿਚ ਡਾਂਸ ਖਾਸਕਰ ਕੇ ਡਿਸਕੋ ਪ੍ਰਤੀ ਇੱਕ ਵੱਖਰਾ ਜੁਨੂਨ ਦੇਖਣ ਨੂੰ ਮਿਲਿਆ। ਕੁਲਜੀਤ, ਮੋਹਿੰਦਰ ਦਾ ਪੁੱਤਰ ਉਸ ਵਕ਼ਤ 22 ਸਾਲਾਂ ਦਾ ਸੀ, ਐਂਡ ਉਸਨੇ ਆਪਣੇ Roland synthesizer ਤੇ ਬਣਾਈਆਂ ਗਈਆਂ ਧੁਨਾਂ ਨੂੰ ਰਿਕਾਰਡ ਕਰਕੇ ਆਪਣੀ ਮਾਂ ਨਾਲ ਸਾਂਝਾ ਕਰਦਾ ਸੀ ਇਹ ਧੁਨਾਂ ਬਾਅਦ ਚ ਇੱਕ ਐਲਬਮ ਵਿਚ ਤਬਦੀਲ ਹੋ ਗਈਆਂ।
ਪਰ ਬਾਅਦ ਵਿਚ ਲੇਬਲ ਨੇ ਹੀ ਧੋਖਾ ਦਿੱਤਾ, ਅਤੇ ਸਾਊਥਾਲ ਵਿਚ ਪੰਜਾਬੀ ਡਿਸਕੋ ਦੀ ਕਾਪੀ ਏ ਹੋਰ ਸਿੰਗਰ ਦੇ ਨਾਮ ਤੇ ਵਿਕਣੀ ਸ਼ੁਰੂ ਹੋ ਗਈ। ਕੇਸ ਲੜਨ ਮਗ਼ਰੋਂ ਵੀ ਸਿਰਫ 500 ਕਾਪੀਆਂ ਹੀ ਮੋਹਿੰਦਰ ਤੇ ਕੁਲਜੀਤ ਦੇ ਨਾਮ ਤੇ ਮਾਰਕਿਟ ਵਿਚ ਆਈਆਂ।
ਪਰ ਹਾਲ ਹੀ ਵਿਚ ਮਨੀ ਨੇ ਇਸ ਐਲਬਮ ਨੂੰ ਮੁੜ ਲੱਭਿਆ ਅਤੇ ਇਨਹੁ re-release ਕਰਕੇ ਪੰਜਾਬੀ ਮਿਊਜ਼ਿਕ ਦੇ ਚਾਹਵਾਨਾਂ ਵਿਚਕਾਰ ਰੱਖਿਆ।
ਚਾਰ ਦਹਾਕਿਆਂ ਬਾਅਦ, Punjabi Disco ਇਕ ਇਤਫ਼ਾਕੀ ਤੌਰ ‘ਤੇ ਮੁੜ ਸਾਹਮਣੇ ਆ ਗਿਆ। ਕੋਵਿਡ ਲਾਕਡਾਊਨ ਦੌਰਾਨ, ਇਸ ਦੇ ਅਸਲੀ ਮਲਟੀ-ਟ੍ਰੈਕ ਮਾਸਟਰ ਮਿਲੇ — ਇੱਕ ਐਸੀ ਹੈਰਾਨੀਜਨਕ ਖੋਜ ਜਿਸ ਦੀ ਪੁਸ਼ਟੀ Nu Genea ਦੇ ਮਾਸੀਮੋ ਦੀ ਲੇਨਾ ਦੇ ਦਿੱਤੇ ਸੁਝਾਏ ਇਸ਼ਾਰੇ ਤੋਂ ਬਾਅਦ ਹੀ ਹੋ ਸਕੀ। ਧਿਆਨ ਨਾਲ ਮਿਕਸ ਕਰਕੇ ਅਤੇ ਮੁੜ-ਰੀਮਾਸਟਰ ਕਰਕੇ ਤਿਆਰ ਕੀਤੇ ਇਸ ਰੀਇਸ਼ੂ ਵਿੱਚ ਇੱਕ ਪਹਿਲਾਂ ਕਦੇ ਨਾ ਸੁਣਿਆ ਗਾਣਾ ਅਤੇ ਨਵੇਂ ਰੀਮਿਕਸ ਸ਼ਾਮਲ ਹਨ — Peaking Lights, Danger Boys, Psychemagik, Dexter+Franz, Mystic Jungle, ਅਤੇ Baalti ਵੱਲੋਂ। ਇਸ ਦੇ ਨਾਲ, Say She She ਦੀ ਪੀਆ ਮਲਿਕ ਅਤੇ Naya Beat ਦੇ ਸੰਸਥਾਪਕ Turbotito ਅਤੇ Ragz ਵੱਲੋਂ ਇੱਕ ਨਵਾਂ ਕਵਰ ਵੀ ਸ਼ਾਮਲ ਹੈ।